Type at least 2 characters to search
No results found for ""
Courses
Lessons
↑ ↓ navigate ↵ open
See all results →
ਪਰਿਵਾਰਕ ਸਿੱਖਿਆ ਸਾਧਨ

ਪਰਿਵਾਰਕ ਸਿੱਖਿਆ ਸਾਧਨ

Search Course

Type at least 3 characters to search

Search through all lessons and sections in this course

Loading course text…
Course search is unavailable right now.

Searching...

No results found

No matches for ""

Try different keywords or check your spelling

results found

Lesson 7: ਸਾਧਨ 3: ਕਹਾਉਤਾਂ ਤੋਂ ਸਿਧਾਂਤ

1 min read

by Shepherds Global Classroom


ਕਹਾਉਤਾਂ ਤੋਂ ਸਿਧਾਂਤ

1.     ਪਰਮੇਸ਼ੁਰ ਦੀ ਬੁੱਧੀ ਨੂੰ ਸਿੱਖਣਾ ਸਭ ਤੋਂ ਮਹੱਤਵਪੂਰਣ ਕੰਮ ਹੈ ਜੋ ਮੈਂ ਕਰ ਸਕਦਾ ਹਾਂ (ਕਹਾਉਤਾਂ 2:4-5, ਕਹਾਉਤਾਂ 4:5)।

2.    ਮੈਨੂੰ ਉਸ ਹਰੇਕ ਗੱਲ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੋ ਮੈਂ ਸੁਣਦਾ ਹਾਂ (ਕਹਾਉਤਾਂ 14:15)।

3.    ਮੈਨੂੰ ਆਪਣੇ ਸਾਰੇ ਫੈਸਲਿਆਂ ਵਿੱਚ ਪਰਮੇਸ਼ੁਰ ਦੀ ਇੱਛਾ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਉਹ ਮੇਰੀ ਅਗਵਾਈ ਕਰ ਸਕੇ (ਕਹਾਉਤਾਂ 3:5-6)।

4.    ਮੈਨੂੰ ਆਪਣੇ ਮਾਤਾ-ਪਿਤਾ ਤੋਂ ਸਲਾਹ ਅਤੇ ਬੁੱਧੀ ਨੂੰ ਸੁਣਨਾ ਚਾਹੀਦਾ ਹੈ (ਕਹਾਉਤਾਂ 1:8)।

5.    ਚੰਗੀ ਸਲਾਹ ਮੇਰੇ ਜੀਵਨ ਨੂੰ ਅਸੀਸ ਦਿੰਦੀ ਹੈ ਅਤੇ ਮੈਨੂੰ ਦੂਸਰਿਆਂ ਦੀ ਮਦਦ ਕਰਨ ਦੇ ਯੋਗ ਬਣਾਉਂਦੀ ਹੈ (ਕਹਾਉਤਾਂ 10:17)।

6.    ਜੇ ਮੈਂ ਚੰਗੀ ਸਿੱਖਿਆ ਨੂੰ ਅਣਦੇਖਿਆ ਕਰਦਾ ਹਾਂ, ਤਾਂ ਮੈਂ ਬਿਪਤਾ ਦਾ ਅਨੁਭਵ ਕਰਾਂਗਾ (ਕਹਾਉਤਾਂ 13:18)।

7.    ਚੰਗੀ ਹਿਦਾਇਤ ਮੇਰੀ ਵਿਕਾਸ ਕਰਨ ਅਤੇ ਸੁਧਾਰ ਕਰਨ ਵਿੱਚ ਮਦਦ ਕਰਦੀ ਹੈ (ਕਹਾਉਤਾਂ 9:9)।

8.    ਪਰਮੇਸ਼ੁਰ ਨਹੀਂ ਚਾਹੁੰਦਾ ਕਿ ਮੈਂ ਹਿੰਸਕ ਜਾਂ ਧੋਖੇਬਾਜ਼ ਬਣਾਂ (ਕਹਾਉਤਾਂ 3:31-32)।

9.    ਮੈਨੂੰ ਲੋੜ ਹੈ ਕਿ ਮੈਂ ਆਪਣੇ ਦਿਲ ਵਿੱਚ ਸਹੀ ਇਰਾਦੇ ਰੱਖਾਂ (ਕਹਾਉਤਾਂ 4:23, ਕਹਾਉਤਾਂ 12:5)।

10.   ਪਰਮੇਸ਼ੁਰ ਇਸ ਦਾ ਅਸਲ ਕਾਰਣ ਜਾਣਦਾ ਹੈ ਕਿ ਜੋ ਮੈਂ ਕਰਦਾ ਉਹ ਕਿਉਂ ਕਰਦਾ ਹਾਂ (ਕਹਾਉਤਾਂ 16:2)।

11.   ਜੇ ਮੈਂ ਗਿਆਨ ਅਤੇ ਤਾੜਨਾ ਨੂੰ ਅਣਦੇਖਿਆ ਕਰਦਾ ਹਾਂ ਤਾਂ ਮੈਂ ਮੂਰਖ ਹਾਂ (ਕਹਾਉਤਾਂ 1:22, ਕਹਾਉਤਾਂ 12:1)।

12.   ਪਰਮੇਸ਼ੁਰ ਦੀ ਇੱਛਾ ਦਾ ਅਨੁਸਰਣ ਕਰਨਾ ਮੈਨੂੰ ਬਹੁਤ ਸਾਰੀਆਂ ਬਿਪਤਾਵਾਂ ਤੋਂ ਬਚਾਉਂਦਾ ਹੈ (ਕਹਾਉਤਾਂ 1:33)।

13.   ਪਰਮੇਸ਼ੁਰ ਉੱਤੇ ਭਰੋਸਾ ਕਰਨ ਦੁਆਰਾ ਮੈਂ ਡਰ ਤੋਂ ਆਜ਼ਾਦ ਹੋ ਸਕਦਾ ਹਾਂ (ਕਹਾਉਤਾਂ 3:25-26)।

14.   ਮੈਨੂੰ ਆਪਣੀਆਂ ਯੋਗਤਾਵਾਂ ਅਤੇ ਆਪਣੀ ਸਮਝ ਉੱਤੇ ਭਰੋਸਾ ਰੱਖਣ ਦੇ ਬਜਾਏ ਪਰਮੇਸ਼ੁਰ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ
(ਕਹਾਉਤਾਂ 3:7, ਕਹਾਉਤਾਂ 11:2, ਕਹਾਉਤਾਂ 12:15)।

15.   ਮੈਂ ਹਮੇਸ਼ਾ ਲਈ ਪਾਪ ਨੂੰ ਲੁਕਾ ਨਹੀਂ ਸਕਦਾ (ਕਹਾਉਤਾਂ 10:9)।

16.  ਪਰਮੇਸ਼ੁਰ ਦੇ ਨਿਯਮ ਮੈਨੂੰ ਬਚਾਉਂਦੇ ਹਨ ਅਤੇ ਮੇਰੀ ਮਦਦ ਕਰਦੇ ਹਨ (ਕਹਾਉਤਾਂ 6:23-24)।

17.   ਜੇ ਮੈਂ ਆਪਣੀਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਕਾਬੂ ਵਿੱਚ ਰੱਖ ਸਕਦਾ ਹਾਂ, ਤਾਂ ਮੈਂ ਮਜ਼ਬੂਤ ਹਾਂ (ਕਹਾਉਤਾਂ 16:32,
ਕਹਾਉਤਾਂ 25:28)।

18.   ਜੇ ਮੈਂ ਲਾਪਰਵਾਹੀ ਦੇ ਨਾਲ ਬੋਲਦਾ ਹਾਂ, ਤਾਂ ਮੈਂ ਖੁਦ ਨੂੰ ਅਤੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਹਾਂ (ਕਹਾਉਤਾਂ 10:8, ਕਹਾਉਤਾਂ 10:21)।

19.  ਮੈਨੂੰ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਮੇਰੇ ਤੋਂ ਕੁਝ ਗਲਤ ਕਰਾਉਣ ਦੀ ਕੋਸ਼ਿਸ਼ ਕਰਦੇ ਹਨ (ਕਹਾਉਤਾਂ 1:10-15, ਕਹਾਉਤਾਂ 4:14-15, ਕਹਾਉਤਾਂ 14:7, 16)।

20.  ਮੈਨੂੰ ਉਨ੍ਹਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਉਸ ਤਰ੍ਹਾਂ ਦਾ ਚਰਿੱਤਰ ਹੈ ਜਿਸ ਤਰ੍ਹਾਂ ਦਾ ਚਰਿੱਤਰ ਮੈਂ ਖੁਦ ਦਾ ਬਣਾਉਣਾ ਚਾਹੁੰਦਾ ਹਾਂ (ਕਹਾਉਤਾਂ 13:20)।

21.   ਪਰਮੇਸ਼ੁਰ ਉਹ ਸਭ ਵੇਖਦਾ ਹੈ ਜੋ ਮੈਂ ਕਰਦਾ ਹਾਂ (ਕਹਾਉਤਾਂ 5:21, ਕਹਾਉਤਾਂ 15:3)।

22.  ਜੇ ਮੈਂ ਵਫ਼ਾਦਾਰ ਅਤੇ ਭਰੋਸੇਯੋਗ ਹਾਂ ਤਾਂ ਮੇਰੇ ਦੋਸਤ ਮੇਰੀ ਕਦਰ ਕਰਦੇ ਹਨ (ਕਹਾਉਤਾਂ 19:22)।

23.  ਜਿਨ੍ਹਾਂ ਲੋਕਾਂ ਨੂੰ ਮੈਂ ਪਿਆਰ ਕਰਦਾ ਹਾਂ ਉਨ੍ਹਾਂ ਦੇ ਨਾਲ ਜੀਵਨ ਨੂੰ ਸਾਂਝਾ ਕਰਨਾ ਐਸ਼ੋ-ਅਰਾਮ ਦੇ ਨਾਲੋਂ ਬਿਹਤਰ ਹੈ (ਕਹਾਉਤਾਂ 15:17)।

24.  ਫੈਸਲਿਆਂ ਬਾਰੇ ਧਿਆਨ ਨਾਲ ਵਿਚਾਰ ਕਰਨ ਲਈ ਮੈਨੂੰ ਲੋੜੀਂਦਾ ਸਮਾਂ ਲੈਣਾ ਚਾਹੀਦਾ ਹੈ (ਕਹਾਉਤਾਂ 21:5,
ਕਹਾਉਤਾਂ 19:2)।

25.  ਜੇ ਮੈਂ ਬੁੱਧੀਮਾਨ ਹਾਂ, ਮੈਂ ਗਿਆਨ ਨੂੰ ਪਿਆਰ ਕਰਾਂਗਾ, ਅਤੇ ਮੈਂ ਚੌਕਸ ਰਹਾਂਗਾ (ਕਹਾਉਤਾਂ 8:12)।

26.  ਮੈਂ ਸ਼ਰਾਬ ਪੀਣ ਤੋਂ ਬਚਾਂਗਾ ਕਿਉਂਕਿ ਇਹ ਬੁਰੇ ਵਿਹਾਰ ਦਾ ਕਾਰਨ ਬਣਦੀ ਹੈ (ਕਹਾਉਤਾਂ 20:1)।

27.  ਮੈਨੂੰ ਦੂਸਰਿਆਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸਗੋਂ ਮੈਨੂੰ ਪਰਮੇਸ਼ੁਰ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਕਿ ਉਹ ਨਿਆਂ ਕਰੇਗਾ (ਕਹਾਉਤਾਂ 20:22)।

28.  ਦੂਸਰਿਆਂ ਨਾਲ ਝਗੜਾ ਕਰਨ ਦੇ ਬਜਾਏ ਮੈਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ (ਕਹਾਉਤਾਂ 3:30,
ਕਹਾਉਤਾਂ 20:3, ਕਹਾਉਤਾਂ 10:12)।

29.  ਮੈਨੂੰ ਦੂਸਰਿਆਂ ਨੂੰ ਮੁਸ਼ਕਲ ਵਿੱਚ ਫਸਾਉਣ ਲਈ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ (ਕਹਾਉਤਾਂ 30:10)।

30.  ਜੇ ਮੈਂ ਭਰੋਸੇਯੋਗ ਹਾਂ, ਮੈਂ ਸਮੱਸਿਆਵਾਂ ਨੂੰ ਪੈਦਾ ਕਰਨ ਲਈ ਭੇਤਾਂ ਨੂੰ ਨਹੀਂ ਦੱਸਾਂਗਾ (ਕਹਾਉਤਾਂ 11:13, ਕਹਾਉਤਾਂ 20:19)।

31.   ਜੇ ਮੇਰਾ ਚੰਗਾ ਚਰਿੱਤਰ ਹੈ, ਮੈਂ ਸੱਚਾਈ ਦੱਸਾਂਗਾ (ਕਹਾਉਤਾਂ 13:5, ਕਹਾਉਤਾਂ 14:5)।

32.  ਬੋਲਣ ਤੋਂ ਪਹਿਲਾਂ, ਮੈਨੂੰ ਧਿਆਨ ਨਾਲ ਸੋਚਣਾ ਚਾਹੀਦਾ ਹੈ (ਕਹਾਉਤਾਂ 15:28)।

33.  ਮੈਨੂੰ ਦੂਸਰਿਆਂ ਦੀ ਅਲੋਚਨਾ ਕਰਨ ਲਈ ਅਤੇ ਦੂਸਰਿਆਂ ਨਾਲ ਝਗੜਾ ਕਰਨ ਲਈ ਕਾਹਲੀ ਨਹੀਂ ਕਰਨੀ ਚਾਹੀਦੀ (ਕਹਾਉਤਾਂ 11:12, ਕਹਾਉਤਾਂ 17:27)।

34.  ਜੇ ਮੈਂ ਜਲਦੀ ਗੁੱਸੇ ਹੋ ਜਾਂਦਾ ਹਾਂ, ਤਾਂ ਮੈਂ ਮੂਰਖ ਹਾਂ (ਕਹਾਉਤਾਂ 12:16, ਕਹਾਉਤਾਂ 14:29)।

35.  ਮੈਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਮੇਰੇ ਸ਼ਬਦ ਲੋਕਾਂ ਨੂੰ ਅਸੀਸ ਦੇਣ ਅਤੇ ਨੁਕਸਾਨ ਨਾ ਪਹੁੰਚਾਉਣ (ਕਹਾਉਤਾਂ 12:18, ਕਹਾਉਤਾਂ 12:25, ਕਹਾਉਤਾਂ 16:24, ਕਹਾਉਤਾਂ 18:21)।

36.  ਮੈਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ (ਕਹਾਉਤਾਂ 4:24, ਕਹਾਉਤਾਂ 12:17)।

37.  ਮੈਨੂੰ ਆਪਣੇ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਤੱਥਾਂ ਨੂੰ ਸੁਣਨਾ ਚਾਹੀਦਾ ਹੈ (ਕਹਾਉਤਾਂ 18:13)।

38.  ਜੇ ਮੈਂ ਬਹੁਤ ਜ਼ਿਆਦਾ ਬੋਲਦਾ ਹਾਂ, ਤਾਂ ਮੈਂ ਪਾਪਮਈ ਗੱਲਾਂ ਬੋਲਦਾ ਹਾਂ (ਕਹਾਉਤਾਂ 10:19)।

39.  ਮੈਨੂੰ ਬਜ਼ੁਰਗਾਂ ਦਾ ਵਿਸ਼ੇਸ਼ ਆਦਰ ਕਰਨਾ ਚਾਹੀਦਾ ਹੈ (ਕਹਾਉਤਾਂ 16:31, ਕਹਾਉਤਾਂ 20:29)।

40.  ਦਿਆਲਗੀ ਅਤੇ ਸੱਚਾਈ ਦੇ ਕਾਰਨ ਮੈਨੂੰ ਪਰਮੇਸ਼ੁਰ ਤੋਂ ਅਸੀਸ ਮਿਲੇਗੀ ਅਤੇ ਦੂਸਰੇ ਲੋਕਾਂ ਤੋਂ ਆਦਰ ਮਿਲੇਗਾ (ਕਹਾਉਤਾਂ 3:3-4)।

41.   ਜਦੋਂ ਮੈਂ ਗਲਤ ਕਰਦਾ ਹਾਂ ਤਾਂ ਪਰਮੇਸ਼ੁਰ ਮੈਨੂੰ ਤਾੜਨਾ ਦੇਵੇਗਾ ਕਿਉਂਕਿ ਉਹ ਮੈਨੂੰ ਪਿਆਰ ਕਰਦਾ ਹੈ (ਕਹਾਉਤਾਂ 3:12)।

42.  ਇਸ ਤੋਂ ਪਹਿਲਾਂ ਕਿ ਮੈਂ ਇੱਕ ਫੈਸਲਾ ਲਵਾਂ, ਮੈਨੂੰ ਇਸ ਦੇ ਨਤੀਜਿਆਂ ਬਾਰੇ ਸੋਚਣਾ ਚਾਹੀਦਾ ਹੈ (ਕਹਾਉਤਾਂ 22:3)।

43.  ਜੇ ਮੈਂ ਪਾਪ ਕਰਦਾ ਹਾਂ, ਤਾਂ ਮੈਂ ਦਰਦਨਾਕ ਨਤੀਜਿਆਂ ਦੇ ਕਾਰਨ ਦੁੱਖ ਝੱਲਾਂਗਾ (ਕਹਾਉਤਾਂ 6:27)।

44.  ਜੇ ਮੈਂ ਆਲਸੀ ਹਾਂ, ਤਾਂ ਮੈਂ ਇਸ ਤਰ੍ਹਾਂ ਕੰਗਾਲੀ ਦਾ ਸਾਹਮਣਾ ਕਰਾਂਗਾ ਜਿਵੇਂ ਮੈਨੂੰ ਲੁੱਟਿਆ ਗਿਆ ਹੋਵੇ (ਕਹਾਉਤਾਂ 6:10-11, ਕਹਾਉਤਾਂ 19:15)।

45.  ਜ਼ਰੂਰੀ ਹੈ ਕਿ ਮੈਂ ਆਲਸੀ ਨਾ ਬਣਾਂ, ਕਿਉਂਕਿ ਆਲਸੀ ਹੋਣਾ ਉਜਾੜਨ ਵਾਲਾ ਹੋਣ ਦੇ ਵਾਂਗ ਹੀ ਹੈ
(ਕਹਾਉਤਾਂ 18:9)।

46.  ਮੈਨੂੰ ਆਪਣੇ ਭਵਿੱਖ ਨੂੰ ਸੁਧਾਰਨ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਮੌਕਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ (ਕਹਾਉਤਾਂ 6:6-8, ਕਹਾਉਤਾਂ 20:13)।

47.  ਮੈਨੂੰ ਜਾਨਵਰਾਂ ਦੇ ਪ੍ਰਤੀ ਕਰੂਰ ਨਹੀਂ ਹੋਣਾ ਚਾਹੀਦਾ (ਕਹਾਉਤਾਂ 12:10)।

48.  ਮੇਰੇ ਕੰਮਾਂ ਤੋਂ ਮੈਨੂੰ ਨੇਕਨਾਮੀ ਮਿਲਦੀ ਹੈ (ਕਹਾਉਤਾਂ 20:11)।

49.  ਮੁਸ਼ਕਲ ਸਮਿਆਂ ਵਿੱਚ ਮੈਨੂੰ ਸਹਿਣ ਕਰਨ ਅਤੇ ਦ੍ਰਿੜ੍ਹ ਰਹਿਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ (ਕਹਾਉਤਾਂ 24:10)।

50.  ਉੱਤਮ ਨਤੀਜਿਆਂ ਲਈ ਮੈਨੂੰ ਸਹੀ ਸਮੇਂ ’ਤੇ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ (ਕਹਾਉਤਾਂ 10:5, ਕਹਾਉਤਾਂ 20:4)।

51.   ਆਲਸ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਲੈ ਕੇ ਆਉਂਦਾ ਹੈ, ਪਰ ਮੇਰਾ ਕੰਮ ਮੌਕਿਆਂ ਨੂੰ ਲੈ ਕੇ ਆਉਂਦਾ ਹੈ
(ਕਹਾਉਤਾਂ 15:19, ਕਹਾਉਤਾਂ 14:23)।

52.  ਮੈਨੂੰ ਕੁਝ ਬੇਈਮਾਨੀ ਕਰਨ ਦੁਆਰਾ ਲਾਭ ਕਮਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ (ਕਹਾਉਤਾਂ 10:2,
ਕਹਾਉਤਾਂ 11:18, ਕਹਾਉਤਾਂ 15:27)।

53.  ਮੈਂ ਕੰਮ ਕਰਨ ਦੁਆਰਾ ਅਤੇ ਬਚਤ ਕਰਨ ਦੁਆਰਾ ਪੈਸਾ ਪ੍ਰਾਪਤ ਕਰ ਸਕਦਾ ਹਾਂ (ਕਹਾਉਤਾਂ 10:4, ਕਹਾਉਤਾਂ 12:11,
ਕਹਾਉਤਾਂ 13:11, ਕਹਾਉਤਾਂ 21:20, ਕਹਾਉਤਾਂ 28:19)।

54.  ਜੇ ਮੈਂ ਧਰਮੀ ਹਾਂ ਤਾਂ ਪਰਮੇਸ਼ੁਰ ਮੇਰੇ ਲਈ ਪ੍ਰਦਾਨ ਕਰੇਗਾ (ਕਹਾਉਤਾਂ 10:3)।

55.  ਜੇ ਮੈਂ ਪਰਮੇਸ਼ੁਰ ਨੂੰ ਦਿੰਦਾ ਹਾਂ ਤਾਂ ਪਰਮੇਸ਼ੁਰ ਮੇਰੇ ਪੈਸੇ ਅਤੇ ਮੇਰੀ ਸੰਪਤੀ ਉੱਤੇ ਅਸੀਸ ਦੇਵੇਗਾ (ਕਹਾਉਤਾਂ 3:9-10)।

56.  ਮੈਂ ਜੋ ਵੀ ਦੂਸਰਿਆਂ ਦਾ ਕਰਜ਼ ਦੇਣਾ ਹੈ, ਜਿੰਨੀ ਜਲਦੀ ਸੰਭਵ ਹੋਵੇ ਮੈਨੂੰ ਉਹ ਦੇਣਾ ਚਾਹੀਦਾ ਹੈ (ਕਹਾਉਤਾਂ 3:27)।

57.  ਮੈਨੂੰ ਲੋੜਵੰਦ ਲੋਕਾਂ ਪ੍ਰਤੀ ਉਦਾਰ ਹੋਣਾ ਚਾਹੀਦਾ ਹੈ (ਕਹਾਉਤਾਂ 11:24-25, ਕਹਾਉਤਾਂ 14:21, ਕਹਾਉਤਾਂ 19:17, ਕਹਾਉਤਾਂ 21:13)।

58.  ਮੇਰਾ ਪੈਸਾ ਮੈਨੂੰ ਸੁਰੱਖਿਅਤ ਨਹੀਂ ਰੱਖਦਾ ਹੈ, ਪਰ ਮੇਰੀ ਧਾਰਮਿਕਤਾ ਮੈਨੂੰ ਸੁਰੱਖਿਅਤ ਰੱਖਦੀ ਹੈ (ਕਹਾਉਤਾਂ 2:7-8, ਕਹਾਉਤਾਂ 10:9, ਕਹਾਉਤਾਂ 10:25, ਕਹਾਉਤਾਂ 11:28)।

59.  ਮੈਨੂੰ ਕਿਸੇ ਹੋਰ ਦੇ ਕਰਜ਼ਿਆਂ ਲਈ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ (ਕਹਾਉਤਾਂ 6:1-3, ਕਹਾਉਤਾਂ 17:18)।